Thursday, August 4, 2011

ਸ਼ਹੀਦ ਬਾਬਾ ਸੂਬਾ ਸਿੰਘ ਜੀ ਬਾਰੇ ਵਿਸ਼ੇਸ ਜਾਣਕਾਰੀ

.ਸ਼ਹੀਦ ਬਾਬਾ ਸੂਬਾ ਸਿੰਘ ਜੀ ਗੁਰਬਖਸ਼ ਸਿੰਘ ਪੁੱਤਰ ਤਾਰਾ ਸਿੰਘ ਅਟਾਰੀ ਪੱਤੀ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਸਨ। ਸ਼ਹੀਦ ਬਾਬਾ ਸੂਬਾ ਸਿੰਘ ਜੀ ਉਦੋ ਸ਼ਹੀਦ ਹੋਏ ਜਦੋ ਕਿ ਪਿੰਡ ਚੱਕ ਬੱਖਤੂ ਵਿੱਚੋ ਦੀ ਬੁੱਚੜ[ਮੁਸਲੇ] ਗਊਆ ਲਿਜਾ ਰਹੇ ਸਨ। ਬਾਬਾ ਸੂਬਾ ਸਿੰਘ ਜੀ ਨੇ ਉਨ੍ਹਾਂ ਬੁੱਚੜਾਂ ਤੋ ਗਊਆ ਨੂੰ ਛੁਡਵਾਂਉਣ ਲਈ ਆਪਣੇ ਨਾਲ ਭਾਈ ਜੀਵਨ ਸਿੰਘ ਜੀ[ਮਜ੍ਹਬੀ ਸਿੱਖ] ਨੂੰ ਨਾਲ ਲੈ ਕੇ ਬੁੱਚੜਾ ਤੇ ਹਮਲਾ ਕਰ ਦਿੱਤਾ,ਗਊਆ ਤਾ ਛੁਡਵਾ ਲਈਆ ਪਰ ਬਾਬਾ ਸੂਬਾ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਦੋਵੇ ਸ਼ਹੀਦ ਹੋ ਗਏ। ਰੌਲਾ ਪੈਣ ਤੇ ਸਾਰਾ ਪਿੰਡ ਪਹੁੰਚ ਗਿਆ ਸੀ ਤੇ ਗਊਆ ਛੁਡਵਾ ਲਿਆਦੀਆ ਸਨ। ਜਿਸ ਜਗ੍ਹਾਂ ਤੇ ਲੜਾਈ ਹੋਈ ਅੱਜ ਵੀ ਉਸ ਰਾਹ ਨੂੰ ਲੋਕ ਮੁਸਲਿਆ ਵਾਲਾ ਰਾਹ ਕਹਿੰਦੇ ਹਨ। ਇਸੇ ਕਰਕੇ ਸ਼ਹੀਦ ਬਾਬਾ ਸੂਬਾ ਸਿੰਘ ਜੀ ਦੇ ਸਥਾਨ ਤੇ ਦੋ ਸਮਾਧਾਂ ਬਣੀਆ ਹੋਈਆ ਹਨ।ਇੱਕ ਬਾਬਾ ਸੂਬਾ ਸਿੰਘ ਜੀ ਦੀ ਤੇ ਦੂਸਰੀ ਭਾਈ ਜੀਵਨ ਸਿੰਘ ਜੀ ਦੀ।

ਲੋਕ ਅੱਜ ਵੀ ਉਨ੍ਹਾਂ ਨੁੰ ਯਾਦ ਕਰਦੇ ਹਨ ਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਸਿੱਧ ਪੁਰਸ਼ ਹੋਣ ਕਰਕੇ ਉਹ ਲੋਕਾਂ ਦੇ ਮਨਾਂ ਦੀਆ ਮੁਰਾਦਾਂ ਪੂਰੀਆ ਕਰਦੇ ਹਨ। ਇਸੇ ਕਰਕੇ ਹਰ ਵਿਸਾਖੀ ਵਾਲੇ ਦਿਨ ਸ਼ਹੀਦ ਬਾਬਾ ਸੂਬਾ ਸਿੰਘ ਜੀ ਦੀ ਤੇ ਬਾਬਾ ਜੀਵਨ ਸਿੰਘ ਜੀ ਦੀ ਸਾਰਾ ਪਿੰਡ ਪੂਜਾ ਕਰਦਾ ਹੈ। [by::ਡਾ: ਬਲਰਾਜ ਸ਼ਰਮਾ]

.

Tuesday, June 7, 2011

ਜਿਹੜੀਆ ਚੀਜਾਂ ਸਭ ਤੋ ਪਹਿਲਾਂ ਪਿੰਡ ਵਿੱਚ ਜਿੰਨ੍ਹਾਂ ਦੇ ਘਰ ਆਈਆਂ। ਜਿੰਨ੍ਹਾਂ ਘਰਾਂ ਤੋ ਇੰਨ੍ਹਾਂ ਚੀਜਾਂ ਦੀ ਸਭ ਤੋ ਪਹਿਲਾਂ ਸ਼ੁਰੂਆਤ ਹੋਈ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ।

ਜਿਹੜੀਆ ਚੀਜਾਂ ਸਭ ਤੋ ਪਹਿਲਾਂ ਪਿੰਡ ਵਿੱਚ ਜਿੰਨ੍ਹਾਂ ਦੇ ਘਰ ਆਈਆਂ। ਜਿੰਨ੍ਹਾਂ ਘਰਾਂ ਤੋ ਇੰਨ੍ਹਾਂ ਚੀਜਾਂ ਦੀ ਸਭ ਤੋ ਪਹਿਲਾਂ ਸ਼ੁਰੂਆਤ ਹੋਈ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਭ ਤੋ ਪਹਿਲੇ ਬ੍ਰਹਮਗਿਆਨੀ ਸੰਤ ਅਤੇ ਮਹਾਪੁਰਸ਼------ਸ੍ਰੀ ਸੰਤ ਬਾਬਾ ਐਂਚਲ ਸਿੰਘ ਜੀ{ਸੰਤ ਬਾਬਾ ਐਂਚਲ ਸਿੰਘ ਜੀ ਪਿੰਡ ਚੱਕ ਬੱਖਤੂ ਦੇ ਭਾਈ ਜੰਗ ਸਿੰਘ ਅਕਾਂਲੀ ਅਤੇ ਭਾਈ ਦਲੀਪ ਸਿੰਘ ਅਕਾਲੀ ਦੇ ਪਰਿਵਾਰ ਨਾਲ ਸਬੰਧਤ ਮਹਾਪੁਰਸ਼ ਸਨ}
ਸਭ ਤੋ ਪਹਿਲਾਂ ਲਾਂਊਡਸਪੀਕਰ-------- ਸ਼ੇਰ ਸਿੰਘ ਸਰਪੰਚ ਦੇ ਘਰ ਆਇਆ।
ਸਭ ਤੋ ਪਹਿਲਾਂ ਗਰਾਂਮੋਫ਼ੋਨ-------ਮੁਖ਼ਤਿਆਰ ਸਿੰਘ {ਕਲਕੱਤੇ ਵਾਲੇ} ਦੇ ਘਰ ਆਇਆ,
ਸਭ ਤੋ ਪਹਿਲਾਂ ਸਰਪੰਚ---- ਭਾਈ ਅਜੈਂਬ ਸਿੰਘ ਸਿੱਧੂ,
ਸਭ ਤੋ ਪਹਿਲੀ ਲੇਡੀ ਸਰਪੰਚ-----ਜਸਪਾਲ ਕੌਰ,
ਸਭ ਤੋ ਪਹਿਲੀ ਬੰਦੂਕ-----ਬਲਵੰਤ ਸਿੰਘ ਨੰਬਰਦਾਰ ਦੇ ਘਰ।
ਸਭ ਤੋ ਪਹਿਲਾਂ ਗੱਡਾ{ਰੱਥ}----- ਜੋਰਾ ਸਿੰਘ ਪੁੱਤਰ ਮੈਂਗਲ ਸਿੰਘ ਮਿਸ਼ਤਰੀ ਦੇ ਘਰ।
ਸਭ ਤੋ ਪਹਿਲਾਂ ਸੀ.ਬੀ.ਬਿਜਲੀ ਕੁਨੈਕਸ਼ਨ{1975}----ਅਮੋਲਕ ਸਿੰਘ ਨੰਬਰਦਾਰ ਦੇ ਘਰ,,
ਸਭ ਤੋ ਪਹਿਲਾਂ ਡੀਂਪੂ ਹੋਲਡਰ------ਰਮੇਸ਼ ਕੁਮਾਰ ਅਰੋੜਾ,
ਸਭ ਤੋ ਪਹਿਲਾਂ ਵੈਂਦ{ਹਕੀਮ}-----ਪੰ: ਚੂੰਨੀ ਲਾਲ,
ਸਭ ਤੋ ਪਹਿਲਾਂ ਪ੍ਰਿੰਸੀਪਲ----ਪ੍ਰੀਤਮ ਸਿੰਘ।
ਸਭ ਤੋ ਪਹਿਲਾ ਐਸ.ਐਮ.ਓ.{ਸਿਵਲ ਸਰਜਨ}------- ਡਾ: ਗੁਰਮੇਲ ਸਿੰਘ ਮੌਜੀ
ਸਭ ਤੋ ਪਹਿਲਾਂ ਖੇਤੀਬਾੜੀ ਅਫ਼ਸਰ---- ਟਹਿਲ ਸਿੰਘ ਸਿੱਧੂ,
ਸਭ ਤੋ ਪਹਿਲਾਂ ਡਾਂਇਰੈਕਟਰ----ਸ੍ਰ: ਸੁਖਦੇਵ ਸਿੰਘ ਸਿੱਧੂ,
ਸਭ ਤੋ ਪਹਿਲਾਂ ਐਡਵੋਕੇਟ----- ਸੁਖਮੰਦਰ ਸਿੰਘ ਸਿੱਧੂ,
ਚੱਕ ਬੱਖ਼ਤੂ ਦੇ ਪਹਿਲੇ ਪੰਜਾਬ ਦੇ ਪ੍ਰਧਾਨ{ਜਨਰਲ ਕੈਟਾਗਿਰੀ ਵੈਲਫੇਅਰ ਸੁਸਾਇਟੀ ਪੰਜਾਬ}------ ਹਰਬੰਸ ਸਿੰਘ ਸਿੱਧੂ ਲੈਕਚਰਾਂਰ,
ਪੰਜਾਬ ਰਾਜ ਬਿਜਲੀ ਬੋਰਡ ਦੇ ਪਹਿਲੇ ਉੱਚ ਆਹੁਦੇ ਦੇ ਅਫ਼ਸਰ{S.D.O}----- ਹਰਦੀਦਾਰ ਸਿੰਘ ਸਿੱਧੂ,
ਪੰਜਾਬ ਰਾਜ ਬਿਜਲੀ ਬੋਰਡ ਦੀ ਸਭ ਤੋ ਪਹਿਲੀ ਮਹਿਲਾ ਉੱਚ ਆਹੁਦੇ ਤੇ ਅਫ਼ਸਰ{S.D.O}------- ਗੁਰਕੀਰਤ ਕੌਰ ਸਿੱਧੂ {ਖੂਹ ਵਾਲੇ}
ਸਭ ਤੋ ਪਹਿਲਾਂ ਪੰਜਾਬ ਸਲੈਕਟ ਕਬੱਡੀ ਖਿਡਾਰੀ-------ਅਮਰੀਕ ਸਿੰਘ ਸਿੱਧੂ,
ਸਭ ਤੋ ਪਹਿਲੀ ਪਾਣੀ ਵਾਲੀ ਮੋਟਰ----ਅਮੋਲਕ ਸਿੰਘ ਦੇ ਘਰ।
ਸਭ ਤੋ ਪਹਿਲਾਂ ਪਾਣੀ ਵਾਲਾ ਨਲ਼ਕਾ----ਸੁਰਜੀਤ ਸਿੰਘ ਮ੍ਹੀਰਾਬ ਦੇ ਘਰ।
ਸਭ ਤੋ ਪਹਿਲੀ ਕਣਕ ਕੱਢਣ ਵਾਲੀ ਮਸ਼ੀਨ------ਅਮਰ ਸਿੰਘ ਲੁਹਾਂਰ ਤੇ ਪਿਆਂਰਾ ਸਿੰਘ ਮਿਸ਼ਤਰੀ ਨੇ ਲਿਆਂਦੀ।
ਸਭ ਤੋ ਪਹਿਲਾਂ ਲੱਕੜਾਂ ਚੀਰਨ ਵਾਲਾ ਆਰਾ-----ਅਮਰ ਸਿੰਘ ਲੁਹਾਂਰ ਨੇ ਲਾਇਆ।
ਸਭ ਤੋ ਪਹਿਲਾਂ ਗੁੜ ਤੇ ਖੰਡ ਤਿਆਰ ਕਰਨ ਵਾਲਾ ਕਲੈਸ਼ਰ-----ਪ੍ਰੀਤਮ ਸਿੰਘ ਜਥੇਦਾਰ ਦੇ ਘਰ।
ਸਭ ਤੋ ਪਹਿਲੀ ਮੱਕੀ ਕੱਢਣ ਵਾਲੀ ਮਸ਼ੀਨ----ਪ੍ਰੀਤਮ ਸਿੰਘ ਜਥੇਦਾਰ ਦੇ ਘਰ।
ਸਭ ਤੋ ਪਹਿਲੀ ਨਰਮਾਂ ਬੀਜਣ ਵਾਲੀ ਮਸ਼ੀਨ-----ਗੁਰਚਰਨ ਸਿੰਘ ਨੰਬਰਦਾਰ ਦੇ ਘਰ ।
ਸਭ ਤੋ ਪਹਿਲੀ ਜ਼ੇਬ ਘੜੀ------ਗ੍ਰਾਂਮ ਪੰਚਾਇਤ ਚੱਕ ਬੱਖਤੂ।
ਸਭ ਤੋ ਪਹਿਲਾਂ ਰੇਡੀਉ-------ਸ਼ੇਰ ਸਿੰਘ ਸਰਪੰਚ ਦੇ ਘਰ।
ਸਭ ਤੋ ਪਹਿਲਾਂ ਟੈਲੀਵਿਜ਼ਨ------ਭਾਈ ਅਜਾਇਬ ਸਿੰਘ ਸਿੱਧੂ ਦੇ ਘਰ।
ਸਭ ਤੋ ਪਹਿਲਾਂ ਮੋਬਾਇਲ ਫ਼ੋਨ----ਡਾਂ: ਬਲਰਾਜ ਸ਼ਰਮਾ ਦੇ ਘਰ।{ਨੋਕੀਆ 5110 ਮੋਬਾਂ: ਸਮੇਤ ਸਪਾਈਸ ਕੁਨੈਕਸ਼ਨ}
ਸਭ ਤੋ ਪਹਿਲਾਂ ਕੌਡਲੈਸ ਫ਼ੋਨ-----ਸ੍ਰ:ਮੋਤਾ ਸਿੰਘ ਸਿੱਧੂ ਦੇ ਘਰ।
ਸਭ ਤੋ ਪਹਿਲਾਂ ਟਰੈਕਟਰ------ਹਰਿਦਿਆਲ ਸਿੰਘ ਪੁੱਤਰ ਘੰਡਾ ਸਿੰਘ ਦੇ ਘਰ
ਸਭ ਤੋ ਪਹਿਲਾਂ ਟੇਪ ਰਿਕਾਰਡ-----ਸੁਖਮੰਦਰ ਸਿੰਘ ਭੀਮ੍ਹੜਾ ਦੇ ਘਰ ਆਇਆ।
ਸਭ ਤੋ ਪਹਿਲੀ ਕੰਬਾਇਨ------ਮਹਿੰਦਰ ਸਿੰਘ {ਪੱਕੇ ਘਰ ਵਾਲੇ} ਦੇ ਘਰ ਆਈ।
ਸਭ ਤੋ ਪਹਿਲਾਂ ਕੰਪਿਊਟਰ ਕੁਰਾਹਾ-----ਲਖਵਿੰਦਰ ਸਿੰਘ ਲੱਖੂ ਪੁੱਤਰ ਨਰਾਇਣ ਸਿੰਘ ਦੇ ਘਰ ਆਇਆ।
ਸਭ ਤੋ ਪਹਿਲੀ ਕਾਰ-----ਭਰਪੂਰ ਸਿੰਘ ਪੁੱਤਰ ਪ੍ਰਿਥੀ ਸਿੰਘ ਦੇ ਘਰ ਆਈ।
ਸਭ ਤੋ ਪਹਿਲਾਂ ਕੰਪਿਊਟਰ-ਇੰਟਰਨੈਟ----ਪ੍ਰਭਜੀਤ ਸਿੰਘ ਸ਼ੈਟੀ ਪੁੱਤਰ ਗੁਰਚਰਨ ਸਿੰਘ ਨੰਬਰਦਾਰ ਦੇ ਘਰ ਲੱਗਿਆ।
ਸਭ ਤੋ ਪਹਿਲਾਂ ਰੇੜਾਂ--------ਸੁਰਜੀਤ ਸਿੰਘ ਮ੍ਹੀਰਾਂਬ ਦੇ ਘਰ ਆਇਆ।
ਸਭ ਤੋ ਪਹਿਲਾਂ ਰਿਵਾਲਵਰ---ਸ੍ਰ: ਹਰਮੇਲ ਸਿੰਘ ਢਿੱਲੋਂ ਨੇ ਲਿਆ।
ਸਭ ਤੋ ਪਹਿਲਾਂ ਬੱਸ{ਲਾਰੀ}--------ਬਿਸ਼ਨ ਸਿੰਘ {ਬਾਬੇ ਸੀਲੇ ਕੇ} ਨੇ ਲਈ।
ਸਭ ਤੋ ਪਹਿਲਾਂ ਟਰੱਕ-----ਸ੍ਰ: ਰਾਏਵਿੰਦਰ ਸਿੰਘ ਸਿੱਧੂ ਨੇ ਲਿਆ।
{ਵਾਇਉਗ੍ਰਾਫੀ:: ਡਾਂ ਬਲਰਾਜ ਸ਼ਰਮਾ}
{ਪਿੰਡ ਦਾ ਪਹਿਲਾ ਸਰਪੰਚ ਭਾਈ ਅਜੈਬ ਸਿੰਘ ਸਿੱਧੂ ਸੀ ਜੋ ਕਿ ਤਿੰਨੇ ਚੱਕਾਂ ਦਾ ਸਾਂਝਾ ਸਰਪੰਚ ਸੀ ਤੇ ਪਿੰਡ ਦਾ ਸਭ ਤੋ ਪਹਿਲਾ ਬਿਜਲੀ ਕੁਨੈਂਕਸਨ ਸ੍ਰ:ਅਮੋਲਕ ਸਿੰਘ ਨੰਬਰਦਾਰ ਦੇ ਘਰ ਲੱਗਿਆ ਜਿਸਦਾ ਮੀ:ਨੰ: ਸੀ.ਬੀ.ਨੰ:1 .ਹੈ}{ਵਾਇਉਗ੍ਰਾਫੀ:: ਡਾਂ ਬਲਰਾਜ ਸ਼ਰਮਾ & writer: raghuwinder}

Thursday, November 18, 2010


ਬਰਸੀ ਸੰਤ ਬਾਬਾ ਐਂਚਲ ਸਿੰਘ ਜੀ
















Tuesday, November 16, 2010

ਬੇਨਤੀ ਕਰਤਾ ਧਰਮਿੰਦਰ ਸਿੱਧੂ ਅਤੇ ਸਮੂਹ ਨਗਰ ਪੰਚਾਇਤ ਚੱਕ ਬਖਤੂ

ਚੱਕ ਬਖਤੂ ਨਾਲ ਦਿਲੋਂ ਪਿਆਰ ਕਰਨ ਵਾਲੇ ਵੀਰਾਂ ਲਈ ਇੱਕ ਬੜੇ ਹੀ ਦੁੱਖ ਦੀ ਖਬਰ ਹੈ । ਕਿ ਆਪਣੇ ਪਿੰਡ ਦੇ ਸਵ. ਬੂਟਾ ਸਿੰਘ (ਮਿਸਤਰੀ) ਦਾ ਲੜਕਾ ਰਣਜੀਤ ਸਿੰਘ (ਸੁਖਮੰਦਰ ਸਿੰਘ ਮਿਸਤਰੀ ਦੇ ਚਾਚੇ ਦਾ ਪੁੱਤ) ਆਪਣੀਆਂ ਦੋ ਛੋਟੀਆਂ ਛੋਟੀਆਂ ਬੇਟੀਆਂ ਅਤੇ ਆਪਣੀ ਪਤਨੀ ਨੂੰ ਛੱਡ ਕੇ ਭਰ ਜਵਾਨੀ ਵਿੱਚ ਹੀ ਇਸ ਦੁਨੀਆਂ ਤੋਂ ਚਲਾ ਗਿਆ । ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਇਸ ਪ੍ਰੀਵਾਰ ਦਾ ਦੁੱਖ ਵੰਡਾਈਏ ਅਤੇ ਇ੍ਹਨਾਂ ਬੱਚੀਆਂ ਦੀ ਵੱਧ ਤੋਂ ਵੱਧ ਮਾਇਕ ਮੱਦਦ ਕਰੀਏ ।
ਬੇਨਤੀ ਕਰਤਾ ਧਰਮਿੰਦਰ ਸਿੱਧੂ ਅਤੇ ਸਮੂਹ ਨਗਰ ਪੰਚਾਇਤ ਚੱਕ ਬਖਤੂ