Thursday, August 4, 2011

ਸ਼ਹੀਦ ਬਾਬਾ ਸੂਬਾ ਸਿੰਘ ਜੀ ਬਾਰੇ ਵਿਸ਼ੇਸ ਜਾਣਕਾਰੀ

.ਸ਼ਹੀਦ ਬਾਬਾ ਸੂਬਾ ਸਿੰਘ ਜੀ ਗੁਰਬਖਸ਼ ਸਿੰਘ ਪੁੱਤਰ ਤਾਰਾ ਸਿੰਘ ਅਟਾਰੀ ਪੱਤੀ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਸਨ। ਸ਼ਹੀਦ ਬਾਬਾ ਸੂਬਾ ਸਿੰਘ ਜੀ ਉਦੋ ਸ਼ਹੀਦ ਹੋਏ ਜਦੋ ਕਿ ਪਿੰਡ ਚੱਕ ਬੱਖਤੂ ਵਿੱਚੋ ਦੀ ਬੁੱਚੜ[ਮੁਸਲੇ] ਗਊਆ ਲਿਜਾ ਰਹੇ ਸਨ। ਬਾਬਾ ਸੂਬਾ ਸਿੰਘ ਜੀ ਨੇ ਉਨ੍ਹਾਂ ਬੁੱਚੜਾਂ ਤੋ ਗਊਆ ਨੂੰ ਛੁਡਵਾਂਉਣ ਲਈ ਆਪਣੇ ਨਾਲ ਭਾਈ ਜੀਵਨ ਸਿੰਘ ਜੀ[ਮਜ੍ਹਬੀ ਸਿੱਖ] ਨੂੰ ਨਾਲ ਲੈ ਕੇ ਬੁੱਚੜਾ ਤੇ ਹਮਲਾ ਕਰ ਦਿੱਤਾ,ਗਊਆ ਤਾ ਛੁਡਵਾ ਲਈਆ ਪਰ ਬਾਬਾ ਸੂਬਾ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਦੋਵੇ ਸ਼ਹੀਦ ਹੋ ਗਏ। ਰੌਲਾ ਪੈਣ ਤੇ ਸਾਰਾ ਪਿੰਡ ਪਹੁੰਚ ਗਿਆ ਸੀ ਤੇ ਗਊਆ ਛੁਡਵਾ ਲਿਆਦੀਆ ਸਨ। ਜਿਸ ਜਗ੍ਹਾਂ ਤੇ ਲੜਾਈ ਹੋਈ ਅੱਜ ਵੀ ਉਸ ਰਾਹ ਨੂੰ ਲੋਕ ਮੁਸਲਿਆ ਵਾਲਾ ਰਾਹ ਕਹਿੰਦੇ ਹਨ। ਇਸੇ ਕਰਕੇ ਸ਼ਹੀਦ ਬਾਬਾ ਸੂਬਾ ਸਿੰਘ ਜੀ ਦੇ ਸਥਾਨ ਤੇ ਦੋ ਸਮਾਧਾਂ ਬਣੀਆ ਹੋਈਆ ਹਨ।ਇੱਕ ਬਾਬਾ ਸੂਬਾ ਸਿੰਘ ਜੀ ਦੀ ਤੇ ਦੂਸਰੀ ਭਾਈ ਜੀਵਨ ਸਿੰਘ ਜੀ ਦੀ।

ਲੋਕ ਅੱਜ ਵੀ ਉਨ੍ਹਾਂ ਨੁੰ ਯਾਦ ਕਰਦੇ ਹਨ ਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਸਿੱਧ ਪੁਰਸ਼ ਹੋਣ ਕਰਕੇ ਉਹ ਲੋਕਾਂ ਦੇ ਮਨਾਂ ਦੀਆ ਮੁਰਾਦਾਂ ਪੂਰੀਆ ਕਰਦੇ ਹਨ। ਇਸੇ ਕਰਕੇ ਹਰ ਵਿਸਾਖੀ ਵਾਲੇ ਦਿਨ ਸ਼ਹੀਦ ਬਾਬਾ ਸੂਬਾ ਸਿੰਘ ਜੀ ਦੀ ਤੇ ਬਾਬਾ ਜੀਵਨ ਸਿੰਘ ਜੀ ਦੀ ਸਾਰਾ ਪਿੰਡ ਪੂਜਾ ਕਰਦਾ ਹੈ। [by::ਡਾ: ਬਲਰਾਜ ਸ਼ਰਮਾ]

.